ਪੰਜਾਬ ਬੁਲੇਟਿਨ 15 ਮਈ 2021

ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿਧਿ ਬਿਜਾਈ ਲਈ 25 ਮਈ ਤੋਂ ਅਠ ਘੰਟੇ ਬਿਜਲੀ ਦੇਣ ਦੀ ਯੋਜਨਾ

IMG 20210515 WA0012

ਝੋਨੇ ਦੀ ਸਿਧਿ ਬਿਜਾਈ ਲਈ ਪੰਜਾਬ ਸਰਕਾਰ ਵਲੋਂ 25 ਮਈ ਤੋਂ ਅਠ ਘੰਟੇ ਬਿਜਲੀ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ | ਸਰਕਾਰ ਦਾ ਮੰਨਣਾ ਹੈ ਕਿ ਇਸ ਵਿਧੀ ਨਾਲ ਜਿਥੇ 10 ਤੋਂ 15 ਫੀਸਦੀ ਪਾਣੀ ਦੀ ਬਚਤ ਹੋਵੇਗੀ, ਉਥੇ ਹੀ ਬਿਜਲੀ ਦੀ ਖਪਤ ਵੀ ਘਟੇਗੀ | ਇਸ ਸੰਬੰਧੀ ਪੰਜਾਬ ਸਰਕਾਰ ਦੇ ਅਧਿਕ ਮੁਖ ਸਕੱਤਰ ਨੇ ਪਾਵਰਕੌਮ ਦੇ ਸਿਐਮਡੀ ਨੂੰ ਪੱਤਰ ਭੇਜਿਆ ਹੈ |

ਪੱਤਰ ਮੁਤਾਬਕ ਪੰਜਾਬ ਸਰਕਾਰ ਭਾਵੇਂ 10 ਜੂਨ ਤੋਂ ਹੀ ਝੋਨੇ ਦੀ ਬਿਜਾਈ ਲਈ ਬਿਜਲੀ ਸਪਲਾਈ ਦੇਣ ਦਾ ਪ੍ਰਬੰਧ ਕਰ ਰਹੀ ਹੈ ਪਰ ਫਿਰ ਵੀ ਝੋਨੇ ਦੀ ਸਿਧੀ ਬਿਜਾਈ ਨੂੰ ਸੂਬੇ ਦੇ ਇੱਕ ਮਿਲਿਯਨ ਹੇਕਟੇਅਰ ਰਕਬੇ ‘ਚ ਲਿਆਉਣ ਲਈ ਮੁਢਲੇ ਯਤਨ ਕਰਣ ਤੇ ਜ਼ੋਰ ਦਿੱਤਾ ਗਿਆ ਹੈ |

ਅਜਿਹੇ ਯਤਨਾਂ ਵਜੋਂ ਹੀ 25 ਮਈ ਤੋਂ 2 ਜੂਨ ਤਕ ਅਠ ਘੰਟੇ ਬਿਜਲੀ ਸਪਲਾਈ ਦੇਣ ਦੀ ਯੋਜਨਾ ਤੇ ਕੰਮ ਕੀਤਾ ਜਾਣ ਲਗਿਆ ਹੈ |ਖੇਤੀਬਾੜੀ ਵਿਭਾਗ ਨੇ ਦਸਿਆ ਕਿ ਸੂਬੇ ਵਿੱਚ ਇਸ ਸਾਲ ਤਕਰੀਬਨ 30 ਲਖ ਹੇਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ |

ਸੇਬ
ਬੰਗਾ 0.1 टन ₹ 6500 ₹6500 ₹6500

ਅੰਗੂਰ
ਬੰਗਾ 0.2 टन ₹ 6395 ₹6395 ₹6395

ਖਰਬੂਜਾ
ਦੋਰਾਹਾ 2.4 टन ₹ 800 ₹800 ₹800

ਅੰਬ
ਬੰਗਾ 2 टन ₹ 3600 ₹5265 ₹4433
ਦੀਨਾਨਗਰ 0.1 टन ₹ 4500 ₹5000 ₹4800

ਅਮਰੂਦ
ਦੀਨਾਨਗਰ 0.1 टन ₹ 4500 ₹5000 ₹4800

ਤਰਬੂਜ
ਬੰਗਾ 3.3 टन ₹ 500 ₹694 ₹644

ਸਾਉਣੀ ਦੀਆਂ ਫਸਲਾਂ ਦੀ ਵਿਉਂਤਬੰਦੀ

ਹਾੜ੍ਹੀ ਦੀਆਂ ਫਸਲਾਂ ਦੀ ਕਟਾਈ ਹੁਣ ਮੁਕੰਮਲ ਹੋ ਚੁਕੀ ਹੈ | ਇਸ ਲਈ ਹੁਣ ਕਿਸਾਨ ਸਾਉਣੀ ਦੌਰਾਨ ਬੀਜਿਆਂ ਵਿਉਂਤਬੰਦੀ ਕਰ ਸਕਦੇ ਹਨ | ਇਸ ਸਮੇਂ ਦੌਰਾਨ ਬੀਜਿਆਂ ਜਾਣ ਵਾਲਿਆਂ ਫਸਲਾਂ ਦੇ ਮਿਆਰੀ ਬੀਜ ਅਤੇ ਬਿਜਾਈ ਸੰਬੰਧੀ ਤਕਨੀਕੀ ਗਿਆਨ ਪੰਜਾਬ ਖੇਤੀਬਾੜੀ ਯੂਨਿਵਰਸਿਟੀ, ਲੁਧਿਆਣਾ (ਪੀਏਯੂ) ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ |

ਪੀਏਯੂ ਵਲੋਂ ਤਿਆਰ ਸਾਉਣੀ ਦੀਆਂ ਫਸਲਾਂ ਦੇ ਪ੍ਰਮਾਣਿਤ ਬੀਜ ਪੀਏਯੂ ਅਤੇ ਇਸ ਦੇ ਵਖ-ਵਖ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤਰੀ ਖੋਜ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ) ਉੱਪਰ ਉਪਲਬਧ ਹਨ | ਕਿਸਾਨ ਵੀਰ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੇ ਆ ਕੇ ਜਾਂ ਵਟਸਐਪ ਰਾਹੀਂ ਵੀ ਫਸਲਾਂ ਦੀ ਢੁਕਵੀਂ ਵਿਉਂਤਬੰਦੀ ਕਰ ਸਕਦੇ ਹਨ |

ਸਾਉਣੀ ਦੀ ਕੁਝ ਫਸਲਾਂ ਦੇ ਬਾਰੇ :

ਝੋਨਾ :

ਪਾਣੀ ਦੀ ਬਚਤ ਲਈ ਯੂਨੀਵਰਸਿਟੀ ਵਲੋਂ ਸਿਫ਼ਾਰਿਸ਼ ਘਟ ਸਮੇਂ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ | ਪਾਣੀ ਦੀ ਜ਼ਿਆਦਾ ਬੱਚਤ ਲਈ ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿਧੀ ਬਿਜਾਈ ਵੀ ਕੀਤੀ ਜਾ ਸਕਦੀ ਹੈ | ਗੈਰ-ਪ੍ਰਮਾਣਿਤ ਕਿਸਮਾਂ ਜਿਵੇਂ ਕਿ ਪੂਸਾ-44, ਪੀਲੀ ਪੂਸਾ ਆਦਿ ਦੀ ਕਾਸ਼ਤ ਤੋਂ ਗੁਰੇਜ਼ ਕਰਨਾ ਚਾਹਿਦਾ ਹੈ | ਇਹ ਕਿਸਮਾਂ ਨੂੰ ਲਗਾਉਣ ਵਿੱਚ ਪਾਣੀ, ਖਾਦਾਂ, ਕੀਟਨਾਸ਼ਕਾਂ ਅਤੇ ਲੇਬਰ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ |

ਪੀ ਆਰ 129 ਪਰਮਲ ਝੋਨੇ ਦੀ ਪੁਰਾਣੀ ਕਿਸਮ ਪੀਏਯੂ 201 ਦਾ ਸੋਧਿਆ ਹੋਇਆ ਰੂਪ ਹੈ ਜੋ ਕਿ ਲੁਆਈ ਤੋਂ ਤਕਰੀਬਨ 108 ਦਿਨਾਂ ਬਾਅਦ ਪੱਕ ਜਾਂਦੀ ਹੈ ਅਤੇ ਝੁਲਸ ਰੋਗ ਦੇ ਦਸ ਦੇ ਕਰੀਬ ਜੀਵਾਣੁਆਂ ਦਾ ਟਾਕਰਾ ਕਰ ਸਕਦੀ ਹੈ | ਇਸ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਦੀ ਪਨੀਰੀ ਨੂੰ 20-25 ਮਈ ਵਿੱਚਕਾਰ ਬੀਜ ਦੇਣਾ ਚਾਹਿਦਾ ਹੈ | ਇਸ ਕਿਸਮ ਦੇ ਨਾਲ ਮਿਲਦੀ ਕਿਸਮ ਪੀ ਆਰ 128 ਜੋ ਕਿ 111 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ 30.5 ਕੁਇੰਟਲ ਪ੍ਰਤੀ ਏਕੜ ਦਾ ਔਸਤਨ ਝਾੜ ਦਿੰਦੀ ਹੈ, ਵੀ ਬੀਜੀ ਜਾ ਸਕਦੀ ਹੈ | ਇਹਨਾਂ ਦੋਵਾਂ ਕਿਸਮਾਂ ਨੂੰ ਪਿਛਲੇ ਸਾਲ ਹੀ ਮਾਨਤਾ ਦਿੱਤੀ ਗਈ ਸੀ |

ਇਸ ਤੋਂ ਇਲਾਵਾ ਹੋਰ ਕਿਸਮਾਂ ਵਿਚੋਂ ਪੀ ਆਰ 127 , ਪੀ ਆਰ 126, ਪੀ ਆਰ 124, ਪੀ ਆਰ 122, ਪੀ ਆਰ 121, ਪੀ ਆਰ 114 ਆਦਿ ਵੀ ਝੋਨੇ ਦੀਆਂ ਪ੍ਰਮਾਣਿਤ ਕਿਸਮਾਂ ਹਨ | ਇਹਨਾਂ ਕਿਸਮਾਂ ਵਿਚੋਂ ਪੀ ਆਰ 122, ਪੀ ਆਰ 121, ਪੀ ਆਰ 114 ਦੀ ਪਨੀਰੀ ਨੂੰ 20-25 ਮਈ ਵਿਚਕਾਰ, ਪੀ ਆਰ 124 ਅਤੇ ਪੀ ਆਰ 127 ਦੀ ਪਨੀਰੀ 25-31 ਮਈ ਵਿਚਕਾਰ ਅਤੇ ਪੀ ਆਰ 126 ਦੀ ਪਨੀਰੀ 25 ਮਈ ਤੋਂ 5 ਜੂਨ ਵਿਚਕਾਰ ਬੀਜਣੀ ਚਾਹੀਦੀ ਹੈ | ਪੀ ਆਰ 124 ਅਤੇ 126 ਤੋਂ ਜ਼ਿਆਦਾ ਝਾੜ ਅਤੇ ਚੰਗੀ ਕੁਆਲਿਟੀ ਲਈ 25-30 ਦਿਨਾਂ ਦੀ ਪਨੀਰੀ ਹੀ ਲਗਾਉਣੀ ਚਾਹੀਦੀ ਹੈ |

ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਕਰਵਾ ਕੇ ਹੀ ਕਰਨੀ ਚਾਹੀਦੀ ਹੈ ਜੋ ਕਿ ਨੇੜੇ ਦੀ ਭੌਂ ਪਰਖ਼ ਪ੍ਰਯੋਗਸ਼ਾਲਾ ਤੋਂ ਕਰਵਾਈ ਜਾ ਸਕਦੀ ਹੈ | ਜੇ ਕਣਕ ਨੂੰ ਸਿਫ਼ਾਰਿਸ਼ ਕੀਤੀ ਫੋਸ੍ਫੋਰਾਸ ਦੀ ਖਾਦ ਪਾਈ ਗਈ ਹੋਵੇ ਤਾਂ ਸਾਉਣੀ ਦੌਰਾਨ ਝੋਨੇ ਨੂੰ ਫੋਸ੍ਫੋਰਾਸ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ |

ਪਨੀਰੀ ਬੀਜਣ ਤੋਂ ਪਹਿਲਾਂ ਪ੍ਰਤੀ ਏਕੜ 8 ਕਿਲੋ ਭਾਰੇ ਗਿੱਲੇ ਬੀਜ ਨੂ 24 ਗ੍ਰਾਮ ਸਪ੍ਰਿੰਟ 75 ਡਬਲਯੂ ਐਸ ਦਵਾਈ ਜਿਹੜੀ ਕਿ 80-120 ਮਿਲੀਲੀਟਰ ਪਾਣੀ ਵਿੱਚ ਘੋਲ ਕੇ ਤਿਆਰ ਕੀਤੀ ਹੋਵੇ, ਨਾਲ ਸ਼ੋਧ ਲਵੋ | ਇਹ ਉਲਿਨਾਸ਼ਕ ਯੂਨੀਵਰਸਿਟੀ ਵਲੋਂ ਦਿੱਤੇ ਗਏ ਬੀਜਾਂ ਨਾਲ ਮੁਫ਼ਤ ਮਿਲਦੀ ਹੈ | ਕੱਦੂ ਕਰਣ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪਧਰ ਕਰ ਲਵੋ | ਖੇਤ ਵਿੱਚ ਲਗਾਤਾਰ ਪਾਣੀ ਖੜ੍ਹਾ ਰਖਣ ਦੀ ਲੋੜ ਨਹੀ ਹੈ |

ਪਨੀਰੀ ਲਾਉੰਦ ਤੋਂ ਸਿਰਫ਼ 2 ਹਫਤੇ ਤਕ ਪਾਣੀ ਖੜ੍ਹਾ ਰਖੋ ਅਤੇ ਬਾਅਦ ਵਿੱਚ ਪਾਣੀ ਉਸ ਵੇਲੇ ਲਾਓ ਜਦੋਂ ਖੇਤ ਵਿੱਚ ਪਾਣੀ ਜਜ਼ਬ ਹੋਏ ਨੂੰ 2 ਦਿਨ ਹੋ ਗਏ ਹੋਣ | ਝੋਨੇ ਦੀ ਸਿਧੀ ਬਿਜਾਈ ਵਾਲੇ ਖੇਤ ਵਿੱਚ ਮੌਸਮ ਨੂੰ ਦੇਖਦੇ ਹੋਏ ਤਰ-ਵੱਤਰ ਖੇਤ ਵਿੱਚ ਪਹਿਲਾਂ ਪਾਣੀ ਤਕਰੀਬਨ 3 ਹਫਤਿਆਂ ਬਾਅਦ ਲਗਾਓ |

ਸੂਕੇ ਖੇਤ ਵਿੱਚ ਝੋਨੇ ਦੀ ਸਿਧੀ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਦੂਜਾ ਪਾਣੀ 4-5 ਦਿਨਾਂ ਬਾਅਦ ਲਗਾਓ | ਅਗਲੇ ਪਾਣੀ 5-7 ਦਿਨਾਂ ਦੇ ਫ਼ਰਕ ਨਾਲ ਲਗਾਏ ਜਾ ਸਕਦੇ ਹਨ | ਝੋਨੇ ਵਿੱਚ ਲੌੜ ਅਨੁਸਾਰ ਨਾਈਟ੍ਰੋਜਨ ਤੱਤ ਦੀ ਵਰਤੋਂ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ |

ਭਿੰਡੀ
ਅਹਿਮਦਗੜ੍ਹ 0.2 टन ₹ 2300 ₹2500 ₹2400
ਬੰਗਾ 1.1 टन ₹ 2000 ₹2700 ₹2600
ਬਨੂੜ (ਖੇੜਾਗਜੁ) 0.4 टन ₹ 1800 ₹2000 ₹2000

ਕਰੇਲਾ
ਬੰਗਾ 1.7 टन ₹ 900 ₹1000 ₹913
ਬਨੂੜ (ਖੇੜਾਗਜੁ) 0.4 टन ₹ 1800 ₹2000 ₹2000

ਲੌਕੀ
ਅਹਿਮਦਗੜ੍ਹ 0.1 टन ₹ 600 ₹800 ₹700
ਬਨੂੜ 0.1 टन ₹ 1000 ₹1200 ₹1200

ਬੈਂਗਨ
ਬੰਗਾ 1.2 टन ₹ 750 ₹1114 ₹1000
ਦੀਨਾਨਗਰ 0.12 टन ₹ 1000 ₹1200 ₹1100

ਪੱਤਾਗੋਭੀ
ਬੰਗਾ 0.6 टन ₹ 374 ₹500 ₹414

ਸ਼ਿਮਲਾ ਮਿਰਚ
ਬੰਗਾ 0.9 टन ₹ 700 ₹911 ₹800


ਗਾਜਰ
ਬੰਗਾ 0.3 टन ₹ 600 ₹1100 ₹1033


ਫੂਲਗੋਭੀ
ਬੰਗਾ 2.1 टन ₹ 1000 ₹1842 ₹1400
ਬਨੂੜ 0.1 टन ₹ 1000 ₹1200 ₹1200
ਦੀਨਾਨਗਰ 0.1 टन ₹ 1000 ₹1200 ₹1100

ਖੀਰੇ
ਅਹਿਮਦਗੜ੍ਹ 0.1 टन ₹ 500 ₹600 ₹550
ਬੰਗਾ 7 टन ₹ 467 ₹1733 ₹570
ਬਨੂੜ 0.1 टन ₹ 1200 ₹1500 ₹1500
ਬਨੂੜ (ਖੇੜਾਗਜੁ) 0.1 टन ₹ 800 ₹1000 ₹1000
ਦੀਨਾਨਗਰ 0.11 टन ₹ 500 ₹600 ₹550

ਮਟਰ
ਬੰਗਾ 0.5 टन ₹ 2000 ₹4384 ₹4384

ਅਦਰਕ
ਬੰਗਾ 0.4 टन ₹ 3500 ₹4500 ₹3800
ਦੀਨਾਨਗਰ 0.07 टन ₹ 2800 ₹3000 ₹2900
ਦੋਰਾਹਾ 0.04 टन ₹ 4500 ₹5000 ₹4623

ਹਰੀ ਮਿਰਚ
ਬੰਗਾ 1.5 टन ₹ 1200 ₹1833 ₹1461
ਬਨੂੜ (ਖੇੜਾਗਜੁ) 0.7 टन ₹ 1000 ₹1200 ₹1200
ਦੋਰਾਹਾ 0.27 टन ₹ 1500 ₹2000 ₹1642

ਨਿੰਬੂ
ਬੰਗਾ 0.1 टन ₹ 4571 ₹4571 ₹4571
ਦੋਰਾਹਾ 0.04 टन ₹ 4500 ₹5000 ₹4632

ਪਿਆਜ
ਬੰਗਾ 9.4 टन ₹ 1294 ₹1482 ₹1350
ਦੀਨਾਨਗਰ 0.7 टन ₹ 1500 ₹1700 ₹1600
ਦੋਰਾਹਾ 0.49 टन ₹ 1500 ₹2000 ₹1649

ਹਰੇ ਮਟਰ
ਬਨੂੜ (ਖੇੜਾਗਜੁ) 0.2 टन ₹ 4500 ₹5000 ₹5000

ਆਲੂ
ਬੰਗਾ 10.3 टन ₹ 678 ₹990 ₹750
ਬਨੂੜ 0.2 टन ₹ 800 ₹1000 ₹1000
ਬਨੂੜ (ਖੇੜਾਗਜੁ) 1.8 टन ₹ 800 ₹1000 ₹1000
ਦੀਨਾਨਗਰ 0.6 टन ₹ 500 ₹600 ₹550
ਦੋਰਾਹਾ 1.2 टन ₹ 700 ₹800 ₹725


ਕੱਦੂ
ਬੰਗਾ 0.8 टन ₹ 600 ₹1253 ₹800
ਬਨੂੜ (ਖੇੜਾਗਜੁ) 0.4 टन ₹ 800 ₹1000 ₹1000


ਮੂਲੀ
ਬੰਗਾ 0.2 टन ₹ 600 ₹850 ₹850

ਗੋਲ ਕੱਦੂ
ਬੰਗਾ 0.8 टन ₹ 300 ₹400 ₹350

ਟਮਾਟਰ
ਬੰਗਾ 4.2 टन ₹ 493 ₹900 ₹500
ਬਨੂੜ (ਖੇੜਾਗਜੁ) 1.5 टन ₹ 800 ₹1000 ₹1000
ਦੋਰਾਹਾ 0.4 टन ₹ 800 ₹1000 ₹836

Leave a Comment