8,180 ਕਰੋੜ ਰੁੱਪਏ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਕੀਤੇ ਗਏ ਟਰਾਂਸਫਰ

ਪਹਿਲੀ ਵਾਰ, ਪੰਜਾਬ ਦੇ ਕਿਸਾਨਾਂ ਨੇ ਆਪਣੀ ਕਣਕ ਦੀ ਫਸਲ ਦੀ ਵਿਕਰੀ ਦੀ ਰਕਮ ਦਾ ਭੁਗਤਾਨ ਆਪਣੇ ਬੈਂਕ ਖਾਤਿਆਂ  ਸਿੱਧੇ ਵਿੱਚ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ ਹੈ। ਲਗਭਗ 8,180 ਕਰੋੜ ਰੁਪਏ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਦੇ ਸਿੱਧੇ ਖਾਤਿਆਂ ਵਿੱਚ ਤਬਦੀਲ ਕੀਤੇ ਜਾ ਚੁੱਕੇ ਹਨ।

ਚੱਲ ਰਹੇ ਹਾੜ੍ਹੀ ਮਾਰਕੀਟਿੰਗ ਸੀਜ਼ਨ (ਆਰਐਮਐਸ) 2021-22 ਵਿਚ, ਭਾਰਤ ਸਰਕਾਰ ਮੌਜੂਦਾ ਮੁੱਲ ਸਮਰਥਨ ਸਕੀਮ ਦੇ ਅਨੁਸਾਰ ਕਿਸਾਨਾਂ ਤੋਂ ਐਮਐਸਪੀ ‘ਤੇ ਹਾੜੀ ਦੀਆਂ ਫਸਲਾਂ ਦੀ ਖਰੀਦ ਕਰ ਰਹੀ ਹੈ।

ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਚੰਡੀਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕਣਕ ਦੀ ਖਰੀਦ ਤੇਜ਼ ਰਫਤਾਰ ਨਾਲ ਚੱਲ ਰਹੀ ਹੈ ਜੋ 25 ਅਪ੍ਰੈਲ 2021 ਤੱਕ 222.33 ਲੱਖ ਮੀਟ੍ਰਿਕ ਟਨ ਤੋਂ ਵੱਧ ਸੀ ਜਦਕਿ ਪਿੱਛਲੇ ਸਾਲ ਇਸੇ ਹੀ ਅਰਸੇ ਦੌਰਾਨ ਇਹ 77.57 ਲੱਖ ਮੀਟ੍ਰਿਕ ਟਨ ਸੀ।

25 ਅਪ੍ਰੈਲ 2021 ਤਕ 222.33 ਲੱਖ ਮੀਟ੍ਰਿਕ ਟਨ ਖਰੀਦੀ ਗਈ ਕਣਕ ਦੀ ਕੁਲ ਖਰੀਦ ਵਿਚ, ਵੱਡਾ ਯੋਗਦਾਨ ਪੰਜਾਬ- 84.15 ਲੱਖ ਮੀਟ੍ਰਿਕ ਟਨ (37.8%), ਹਰਿਆਣਾ- 71.76 ਲੱਖ ਮੀਟ੍ਰਿਕ ਟਨ (32.27) ਅਤੇ ਮੱਧ ਪ੍ਰਦੇਸ਼ -51.57 ਲੱਖ ਮੀਟ੍ਰਿਕ ਟਨ (23.2%) ਦਾ ਰਿਹਾ।  

 

 

.ਲਗਭਗ 21.17 ਲੱਖ ਕਣਕ ਉਤਪਾਦਕ ਕਿਸਾਨਾਂ ਨੂੰ ਪਹਿਲਾਂ ਹੀ ਚੱਲ ਰਹੇ ਆਰਐਮਐੱਸ ਖਰੀਦ ਓਪਰੇਸ਼ਨਾਂ ਦਾ ਐਮ ਐਸ ਪੀ ਮੁੱਲ ਨਾਲ ਤਕਰੀਬਨ 43,912 ਕਰੋੜ ਰੁਪਏ ਦਾ ਲਾਭ ਮਿਲ ਚੁਕਾ ਹੈ। 

25 ਅਪ੍ਰੈਲ 2021 ਤਕ, ਪੰਜਾਬ ਵਿਚ ਤਕਰੀਬਨ 8,180 ਕਰੋੜ ਰੁਪਏ ਅਤੇ ਹਰਿਆਣਾ ਵਿਚ ਲਗਭਗ 4,668ਕਰੋੜ ਰੁਪਏ ਸਿੱਧੇ ਤੌਰ ‘ਤੇ ਕਿਸਾਨਾਂ ਦੇ ਖਾਤੇ ਵਿਚ ਤਬਦੀਲ ਕੀਤੇ ਗਏ ਹਨ।   

ਇਸ ਸਾਲ, ਜਨਤਕ ਖਰੀਦ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੋੜਿਆ ਗਿਆ ਹੈ ਜਦੋਂ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਸਾਰੀਆਂ ਹੀ ਖਰੀਦ ਏਜੰਸੀਆਂ ਵੱਲੋਂ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੁਗਤਾਨ ਦੀ ਰਕਮ ਪਾਉਣ ਨਾਲ ਹਰਿਆਣਾ ਅਤੇ ਪੰਜਾਬ ਨੇ ਵੀ ਐਮਐਸਪੀ ਦੇ ਅਸਿੱਧੇ ਤੌਰ ‘ਤੇ ਭੁਗਤਾਨ ਤੋਂ ਕਿਸਾਨਾਂ ਦੇ ਬੈਂਕ ਖਾਤੇ ਵਿਚ ਸਿੱਧੇ ਤੌਰ’ ਤੇ ਭੁਗਤਾਨ ਵੱਲ ਸ਼ਿਫਟ ਕਰ ਲਿਆ ਹੈ। ਜਿਸ ਨਾਲ ਪੰਜਾਬ ਅਤੇ ਹਰਿਆਣਾ ਦੇ ਕਿਸਾਨ  ਵਾਰ  ਆਪਣੀ ਸਖਤ ਮਿਹਨਤ ਨਾਲ ਪੈਦਾ ਕੀਤੀਆਂ ਫਸਲਾਂ ਦੀ ਵਿਕਰੀ  ਦਾ  ਪਹਿਲੀ ਬਿਨਾਂ ਕਿਸੇ ਦੇਰੀ ਦੇ ਅਤੇ ਕਿਸੇ ਤਰਾਂ ਦੀ ਕਟੌਤੀ ਦੇ ”ਇਕ ਰਾਸ਼ਟਰ, ਇਕ ਐਮਐਸਪੀ, ਇਕ ਡੀਬੀਟੀ” ਅਧੀਨ ਲਾਭ ਪ੍ਰਾਪਤ ਕਰ ਰਹੇ ਹਨ।  

Leave a Comment